गुरुवार, 29 दिसंबर 2011

इक बालक ने घर रत्नों दे, वेखो अलख जगाई ए : Jai Baba Balak Naath Ji: Sanjay Mehta Ludhiana

ਇਕ ਬਾਲਕ ਨੇ ਘਰ ਰਤ੍ਨੋ ਦੇ , ਵੇਖੋ ਅਲਖ ਜਗਾਈ ਏ
ਸਾਰੇ ਪਿੰਡ ਵਿਚ ਰੋਲਾ ਪੈ ਗਯਾ, ਰਤ੍ਨੋ ਮਾਂ ਹਰ੍ਸ਼ਾਈ ਏ

ਕਲ ਤਕ ਵੇਖੋ , ਰਤ੍ਨੋ ਕੱਲੀ ਸੀ , ਅਜ ਰਬ ਨੇ ਕੀ ਰੀਤ ਬਣਾਈ
ਰੂਪ ਧਾਰ ਕੇ ਇਕ ਯੋਗੀ ਦਾ, ਬਾਲਕ ਆ ਗਯਾ ਸ਼ਾਹ ਤਲਾਈ
ਰਲ ਮਿਲ ਸਾਰੇ ਲੋਕ ਆ ਗਏ, ਰਤ੍ਨੋ ਨੂੰ ਮਿਲੇ ਵਧਾਈ ਏ
ਸਾਰੇ ਪਿੰਡ ਵਿਚ ਰੋਲਾ ਪੈ ਗਯਾ, ਰਤ੍ਨੋ ਮਾਂ ਹਰ੍ਸ਼ਾਈ ਏ

ਸੀਸ ਤੇ ਓਹਦੇ ਸੁਨਹੇਰੀ ਵਾਲ ਨੇ, ਗਲ ਚਾਂਦੀ ਦੀ ਸਿੰਘੀ ਪਾਈ
ਬਗਲ ਚ ਝੋਲੀ, ਹਥ ਚ ਮਾਲਾ, ਲਗਦਾ ਹੈ ਕੋਈ ਓਹ ਰੂਪ ਇਲਾਹੀ
ਜੈ ਅਵਿਨਾਸ਼ੀ , ਗੁਫਾ ਨਿਵਾਸੀ, ਰਚਨਾ ਖੂਬ ਰਚਾਈ ਏ
ਸਾਰੇ ਪਿੰਡ ਵਿਚ ਰੋਲਾ ਪੈ ਗਯਾ, ਰਤ੍ਨੋ ਮਾਂ ਹਰ੍ਸ਼ਾਈ ਏ

ਬੋਲੋ ਭਗਤੋ , ਸਾਰੇ ਪ੍ਰੇਮ ਨਾਲ , ਪੋਣਾਹਾਰੀ ਦੀ ਜੈ ਬੋਲੋ
ਭਵ ਸਾਗਰ ਤੋ ਪਾਰ ਜੇ ਹੋਣਾ , ਜਟਾਧਾਰੀ ਦੀ ਜੈ ਬੋਲੋ
ਆਪਣੇ ਭਗਤਾ ਦੀ ਝੋਲੀ ਵਿਚ, ਖੈਰ ਬਾਬੇ ਨੇ ਪਾਈ ਹੈ
ਸਾਰੇ ਪਿੰਡ ਵਿਚ ਰੋਲਾ ਪੈ ਗਯਾ, ਰਤ੍ਨੋ ਮਾਂ ਹਰ੍ਸ਼ਾਈ ਏ

ਸਾਰੇ ਬੋਲੋ ਜੈ ਬਾਬੇ ਦੀ
ਜੈ ਮਾਤਾ ਦੀ ਜੀ
ਮੇਰੀ ਮਾਤ ਵੈਸ਼੍ਨੋਰਾਨੀ ਦੀ ਜੈ
ਮੇਰੀ ਮਾਤ ਰਾਜ ਰਾਨੀ ਦੀ ਜੈ

इक बालक ने घर रत्नों दे, वेखो अलख जगाई ए
सारे पिंड विच रौला पै गया, रत्नों माँ हर्षाई ए

कल तक वेखो, रत्नों कल्ली सी, अज रब ने की रीत बनाई
रूप धार के इक योगी दा, बालक आ गया शाह तलाई
रल मिल सारे लोक आ गए, रत्नों नु मिले वधाई ए
सारे पिंड विच रौला पै गया, रत्नों माँ हर्षाई ए

सीस ते ओहदे सुनहरी वाल ने, गल चांदी दी सिंघी पाई
बगल च झोली, हथ च माला, लगदा है कोई ओह रूप इलाही
जय अविनाशी, गुफा निवासी, रचना खूब रचाई ए
सारे पिंड विच रौला पै गया, रत्नों माँ हर्षाई ए

बोलो भगतो , सारे प्रेम नाल, पोनाहारी दी जय बोलो
भव सागर तो पार जे होना, जटाधारी दी जय बोलो
अपने भागता दी झोली विच, खैर बाबे ने पाई है
सारे पिंड विच रौला पै गया, रत्नों माँ हर्षाई ए

सारे बोलो जय बाबे दी
जय माता दी जी
मेरी मात वैष्णो रानी की जय
मेरी मात राज रानी की जय

कोई टिप्पणी नहीं: